ਚੰਡੀਗੜ੍ਹ — ਨਹੁੰ ਚਬਾਉਣਾ ਇਕ ਬੁਰੀ ਆਦਤ ਹੈ ਇਸ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਹੋ ਸਕਦੀਆਂ ਹਨ। ਇਹ ਦੇਖਣ ਨੂੰ ਤਾਂ ਬੂਰੀ ਲਗਦੀ ਹੀ ਹੈ ਅਤੇ ਸਿਹਤ ਲਈ ਵੀ ਬਹੁਤ ਹਾਨੀਕਾਰਕ ਹੈ। ਸੋ ਜੇਕਰ ਤੁਹਾਡੇ ਆਸ-ਪਾਸ ਕਿਸੇ ਨੂੰ ਇਹ ਬੀਮਾਰੀ ਹੈ ਤਾਂ ਉਸਨੂੰ ਜਲਦੀ ਤੋਂ ਜਲਦੀ ਇਸਨੂੰ ਠੀਕ ਕਰਨ ਲਈ ਕਹੋ। ਨਹੁੰ ਚਬਾਉਂਦੇ ਰਹਿਣ ਨਾਲ ਜੇ ਨਹੁੰ ਦੇ ਬੈਕਟੀਰੀਆ ਸਾਡੇ ਸਰੀਰ ਦੇ ਅੰਦਰ ਜਾਂਦੇ ਹਨ ਤਾਂ ਮੂੰਹ ਦੇ ਬੈਕਟੀਰੀਆ ਵੀ ਸਾਡੇ ਨਹੁੰ 'ਤੇ ਲਗਦੇ ਹਨ। ਜਿਸ ਕਾਰਣ ਕੋਈ ਕੰਮ ਕਰਦੇ ਸਮੇਂ ਇਹ ਬੈਕਟੀਰੀਆ ਫੈਲਦੇ ਹਨ। ਇਹ ਬੀਮਾਰੀ ਵਧਾਉਂਦੇ ਹਨ। ਜਿਨ੍ਹੀ ਜਲਦੀ ਹੋ ਸਕੇ ਇਸ ਆਦਤ ਨੂੰ ਬਦਲ ਲਓ।
1. ਨਹੁੰ ਚਬਾਉਂਦੇ ਰਹਿਣ ਨਾਲ ਨਹੁੰ 'ਚ ਜੋ ਬੈਕਟੀਰੀਆ ਹੁੰਦੇ ਹਨ ਉਹ ਸਾਡੀਆਂ ਅੰਤੜੀਆਂ 'ਚ ਚਲੇ ਜਾਂਦੇ ਹਨ। ਇਹ ਬੈਕਟੀਰੀਆ ਕੈਂਸਰ ਦਾ ਕਾਰਣ ਬਣਦੇ ਹਨ।
2. ਨਹੁੰ ਚਬਾਉਂਦੇ ਰਹਿਣ ਨਾਲ ਉਂਗਲੀਆਂ 'ਤੇ ਵੀ ਜਖਮ ਹੋ ਜਾਂਦੇ ਹਨ।
3. ਕਿਸੇ ਨੂੰ ਨਹੁੰ ਚਬਾਉਂਦੇ ਦੇਖ ਕੇ ਹਰ ਕੋਈ ਇਹ ਹੀ ਸੋਚਦਾ ਹੈ ਕਿ ਇਹ ਕਿਸੇ ਤਣਾਓ ਦੇ ਕਾਰਣ ਹੀ ਨਹੁੰ ਚਬਾ ਰਿਹਾ ਹੈ।
4. ਨਹੁੰ ਚਬਾਉਂਦੇ ਰਹਿਣ ਨਾਲ ਇਸ ਦਾ ਅਸਰ ਦੰਦਾਂ 'ਤੇ ਵੀ ਹੋ ਜਾਂਦਾ ਹੈ। ਨਹੁੰ ਦੀ ਗੰਦਗੀ ਕਾਰਣ ਦੰਦ ਖਰਾਬ ਹੋਣਾ ਸ਼ੁਰੂ ਹੋ ਜਾਂਦੇ ਹਨ।
5. ਨਹੁੰ ਚਬਾਉਂਦੇ ਰਹਿਣ ਨਾਲ ਪੇਟ ਦਾ ਇੰਫੈਕਸ਼ਨ ਵੀ ਹੋ ਜਾਂਦਾ ਹੈ । ਜਿਸ ਕਿਸੇ ਨੂੰ ਵੀ ਇਹ ਆਦਤ ਹੁੰਦੀ ਹੈ ਉਹ ਕਦੇ ਵੀ, 'ਹੱਥ ਧੋ ਕੇ ਤੇ ਨਹੀਂ ਨਹੁੰ ਚਬਾਏਗਾ'। ਸੋ ਜੋ ਵੀ ਹੱਥਾਂ 'ਤੇ ਲੱਗਾ ਹੁੰਦਾ ਹੈ ਉਹ ਪੇਟ 'ਚ ਜਾਉਂਦਾ ਹੈ ਅਤੇ ਇਸ ਨਾਲ ਪੇਟ ਦਾ ਇੰਫੈਕਸ਼ਨ ਹੋਣ ਦਾ ਖਤਰਾ 75% ਵੱਧ ਜਾਂਦਾ ਹੈ।
ਫੈਸ਼ਨ ਦੇ ਜ਼ਮਾਨੇ 'ਚ ਗਹਿਣਿਆਂ ਦੀ ਚੋਣ ਸੋਚ ਸਮਝ ਕੇ।
NEXT STORY